Main Page

 

ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖੇ ਵਿਸ਼ਵ ਨੌਜਵਾਨ ਸਕਿੱਲ ਦਿਵਸ ਮਨਾਇਆ ਗਿਆ

 

ਰੂਪਨਗਰ,16 ਜੁਲਾਈ 2022: ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ, ਪੰਜਾਬ ਵਿਖੇ ਵਿਸ਼ਵ ਨੌਜਵਾਨ ਸਕਿੱਲ ਦਿਵਸ ਮਨਾਇਆ ਗਿਆ। ਇਹ ਦਿਵਸ ਨੌਜਵਾਨਾਂ ਨੂੰ ਸਕਿੱਲ ਨਾਲ ਭਰਪੂਰ ਕਰਨ ਦੀ ਖਾਸ ਮਹੱਤਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਰੁਜ਼ਗਾਰ ਵਧੀਆ ਕੰਮਕਾਰ ਜਾਂ ਕਾਰੋਬਾਰ ਮਿਲ ਸਕੇ ।ਇਹ ਦਿਨ ਨੌਜਵਾਨਾਂ ਨੂੰ ਟੈਕਨੀਕਲ, ਵੋਕੇਸ਼ਨਲ ਸਿੱਖਿਆ ਅਤੇ ਸਿੱਖਸ਼ਣ ਸੰਸਥਾਨਾ ਅਤੇ ਵਿਕਾਸ ਭਾਈਵਾਲਾਂ ਦੇ ਨਾਲ ਗੱਲ ਕਰਨ ਗੱਲਬਾਤ ਕਰਨ ਦਾ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਲਈ ਯੂਨਾਈਟੇਡ ਨੈਸ਼ਨਸ ਇਸ ਨੂੰ  ਟਰਾਂਸਫਾਰਮਿੰਗ ਯੂਥ ਸਕਿੱਲ ਫਾਰ ਫਿਊਚਰ  ਦੇ ਥੀਮ ਤੇ ਹਰ ਸਾਲ ਮਨਾਉਂਦਾ ਹੈ।

ਇਸੇ ਥੀਮ ਨੂੰ ਲੈ ਕੇ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਨੇ ਫੋਕਸ ਕਰਦੇ ਹੋਏ ਅਲੱਗ ਅਲੱਗ (ਡੋਮੇਨ) ਖੇਤਰਾਂ ਵਿੱਚ ਨੌਜਵਾਨਾਂ ਨੂੰ ਘਰੇਲੂ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਾਪਤੀ ਦੇ ਉਦੇਸ਼ ਨਾਲ ਮਨਾਇਆ ਗਿਆ ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ ਸੰਦੀਪ ਸਿੰਘ ਕੌੜਾ, ਚਾਂਸਲਰ, ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਨੇ ਸਾਰਿਆਂ ਨੂੰ ਵਿਸ਼ਵ ਨੌਜਵਾਨ ਸਕਿੱਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਨੌਜਵਾਨਾਂ ਨੂੰ ਸਕਿੱਲ ਨਾਲ ਭਰਪੂਰ ਕਰਨਾ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਸਕਿੱਲ ਡਿਵੈਲਪਮੈਂਟ ਵਿੱਚ ਐਡਵਾਈਜ਼ਰ ਹੋਣ ਸਮੇਂ ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਸਕਿੱਲ ਨਾਲ ਭਰਪੂਰ ਕਰਨ ਲਈ ਇਕ ਉਚਤਮ ਦਰਜੇ ਦਾ ਸਿਸਟਮ ਪ੍ਰਦਾਨ ਕਰਨੇ ਵਿਚ ਅਹਿਮ ਭੂਮਿਕਾ ਨਿਭਾਈ ਹੈ ।ਉਨ੍ਹਾਂ ਅੱਗੇ ਕਿਹਾ ਕਿ ਕਨਾਡਾ, ਆਸਟ੍ਰੇਲੀਆ, ਯੂ ਕੇ, ਯੂਐਸਏ ਅਤੇ ਯੂਰਪੀਅਨ ਯੂਨੀਅਨ ਆਦਿ ਦੇਸ਼ਾਂ ਵਿੱਚ ਨੌਜਵਾਨ ਵਰਕ ਫੋਰਸ ਦੀ ਭਾਰੀ ਕਮੀ ਹੈ, ਇਸ ਲਈ ਇਹ ਦੇਸ਼ ਭਾਰਤ ਵੱਲ ਵੇਖਦੇ ਹਨ ਕਿਉਕਿ ਭਾਰਤ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਨੋਜਵਾਨ ਜਨਸੰਖਿਆ ਵਾਲਾ ਦੇਸ਼ ਹੈ।

ਉਨ੍ਹਾਂ ਅੱਗੇ ਕਿਹਾ ਕਿ ਐਲ ਟੀ ਐਸ ਯੂ ਇਸ ਲਈ ਨੌਜਵਾਨਾਂ ਨੂੰ ਸਕਿੱਲ ਲਈ ਮੁੱਖ ਰੂਪ ਵਿੱਚ ਤਿਆਰ ਕਰੀਕੁਲਮ ਅਤੇ ਪ੍ਰੋਗਰਾਮਾਂ ਨੂੰ ਲੈ ਕੇ ਇਸ ਮਕਸਦ ਦੇ ਤਹਿਤ ਅੱਗੇ ਆ ਰਹੀ ਹੈ, ਤਾਂ ਕਿ ਸਬੰਧਤ ਦੇਸ਼ ਵਿੱਚ ਸਰਕਾਰ ਤੋਂ ਸਰਕਾਰ ਪ੍ਰੋਗਰਾਮ ਨੂੰ ਹਾਈ ਕਮਿਸ਼ਨਰ ਦੀ ਸਹਾਇਤਾ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਨਾਲ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਵੀ ਘਟੇਗਾ ਅਤੇ ਨੌਜਵਾਨਾਂ ਨੂੰ ਪੰਜਾਬ ਵਿੱਚ ਵਿੱਚ ਹੀ ਵਧੀਆ ਕਾਰੋਬਾਰ ਜਾਂ ਨੌਕਰੀ ਦੇ ਅਵਸਰ ਪ੍ਰਦਾਨ ਹੋ ਸਕਣਗੇ, ਜਿਸ ਨਾਲ ਪੰਜਾਬ ਅਤੇ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ । ਇਸ ਵਰਚੁਅਲ ਸੈਸ਼ਨ ਵਿਚ ਪੰਜਾਬ ਭਰ ਤੋਂ ਪੰਜ ਸੌ ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।